ਕਲ ਆਜ਼ਾਦੀ ਦਿਹਾੜਾ ਹੈ। ਛੁਟੀ ਹੁੰਦੀ ਹੈ ਇਸ ਲਈ ਵਿਦਿਆਰਥੀਆਂ ਨੁੰ ਇਸ ਬਾਰੇ ਕੋਈ ਪਤਾ ਨਹੀ ਲਗਦਾ।ਪਰ ਫਰੀਦਕੋਟ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸ੍ਕੂਲ ਦੇ ਮੁਖੀ ਤੇ ਪਿਆਰੇ ਦੋਸਤ ਗੁਰਦੀਪ ਸਿੰਘ ਢੁਡੀ ਨੇ ਅਜ ਸਕੂਲ 'ਚ ਬਹੁਤ ਅਛਾ ਪ੍ਰੋਗਰਾਮ ਸਰਅੰਜ਼ਾਮ ਕੀਤਾ। 2000 ਵਿਦਿਆਰਥਣਾ ਦੇ ਰੂਬਰੂ ਕੀਤਾ ਨਾਵਲਕਾਰ ਗੁਰਦਿਆਲ ਸਿੰਘ ਅਤੇ ਫਰੀਡਮ ਫਾਈਟਰ ਅਮਰ ਸਿੰਘ ਸੁਖੀਜਾ ਨੂੰ। ਦੋਵਾਂ ਨੇ ਬਹੁਤ ਪਿਆਰੀਆਂ ਤੇ ਪ੍ਰੇਰਣਾਦਾਇਕ ਗੱਲਾਂ ਕੀਤੀਆਂ। ਅਧਿਆਪਕ ਆਗੂ ਅਸ਼ੋਕ ਕੌਸ਼ਲ ਤੇ ਬੂਟਾ ਸਿੰਘ ਨੇ ਅਜਾਦੀ ਲਹਿਰ ਦੇ ਸ਼ਹੀਂਦਾਂ ਬਾਰੇ ਤੇ ਪਵਨ ਗੁਲਾਟੀ ਨੇ ਅਜਾਦੀ ਲਹਿਰ ਦੇ ਸੰਕਲਪ , ਇਸਦੇ ਧਰਮ -ਨਿਰਪਖ ,ਜਮਹੂਰੀ ਤੇ ਬਸਤੀਵਾਦੀ-ਵਿਰੋਧੀ ਸਬਕ ਸਾਂਝੇ ਕੀਤੇ। ਗੁਰਮੀਤ ਸਿੰਘ ਪਤਰਕਾਰ ਦੇ ਭਾਵਪੂਰਤ ਸ਼ਬਦਾਂ , ਬਚਿਆਂ ਦੇ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਗੀਤਾਂ ਤੇ ਅਧਿਆਪਕਾ ਰਾਜਬਿੰਦਰ ਦੇ ਸੰਜੀਦਾ ਸੰਚਾਲਨ ਨੇ ਸੁਹਜਾਤਮਕ ਬੁਲੰਦੀਆਂ ਛੂਹ ਲਈਆਂ। ਅਜਾਦੀ ਦਾ ਦਿਨ ਤਾਂ ਇਂਝ ਹੀ ਮਨਾਉਣਾ ਚਾਹੀਦਾ ਹੈ।
Wednesday, August 14, 2013
Tuesday, August 13, 2013
Subscribe to:
Comments (Atom)