ਗ਼ਜ਼ਲ
ਜਿਸਮਾਂ ਤੇ ਕਰਮ ਹੋਵੇ ਦਿਲ ਦਿਲ ਦੇ ਕ਼ਰੀਬ ਰਹੇ।
ਸਿਖਰਾਂ ਦੇ ਸੁਪਨੇ ਨੂੰ ਪਰਵਾਜ਼ ਨਸੀਬ ਰਹੇ।
ਤੂ ਕੇਹਾ ਆਸਿਕ਼ ਹੈਂ ਮਿਣ ਮਿਣ ਕੇ ਪਿਆਰ ਕਰੇਂ।
ਤੇਰੇ ਦਿਲ ਦੇ ਮੋਢੇ ਤੇ ਇਹ ਕੈਸੀ ਜ਼ਰੀਬ ਰਹੇ।
ਇਹ ਜਗਮਗ ਰੋਸ਼ਨੀਆਂ ਇਹ ਮੇਲੇ ਹੁਸਨਾਂ ਦੇ।
ਮੇਲੇ ਚ ਖੁਰੇ ਬੰਦੇ ਕਿਥੇ ਤਹਜ਼ੀਬ ਰਹੇ।
ਪੋਣਾਂ 'ਚ ਸਰਗੋਸ਼ੀ ਸਾਹਾਂ ਵਿਚ ਮਹਿਕ ਤਰੇ।
ਫਿਰ ਮਨ ਕਿਓਂ ਖੰਡਰ ਹਰਫਾਂ ਚ ਅਦੀਬ ਕਹੇ।
ਅਗ ਖਾਂਦੇ ਵਿਸ਼ ਪੀਂਦੇ ਪੋਣਾਂ ਸੰਗ ਤਕਰਾਰਾਂ।
ਇਹ ਆਸਿਕ਼ ਬੁੱਲੇ ਦੇ ਮਥੇ 'ਚ ਕਬੀਰ ਰਹੇ।
ਜਿਸ ਝੂਟੀ ਗਗਨਾਂ ਵਿਚ ਫੈਲੀ ਹੋਈ ਸਤਰੰਗੀ।
ਅਖ ਉਸਦੀ ਰੰਗਾਂ ਤੋਂ ਫਿਰ ਕਾਹਤੋਂ ਗਰੀਬ ਰਹੇ।
No comments:
Post a Comment