Sunday, January 19, 2014

Robert Frost's poem ' Stopping by woods on a snowy evening'

ਬਰਫੀਲੀ ਸ਼ਾਮ ਨੂੰ ਜੰਗਲਾਂ 'ਚ ਰੁਕਦਿਆਂ --------------ਰਾਬਰਟ ਫਰੋਸਟ 

ਕਿਸ ਦੇ ਜੰਗਲ ਨੇ ਇਹ ਸ਼ਾਇਦ ਮੈਂ ਓਸ ਨੂੰ ਜਾਣਾਂ
ਘਰ ਤਾਂ ਓਸ ਦਾ ਸ਼ਾਇਦ ਪਿੰਡ ਅੰਦਰ ਵੇ 
ਮੈਨੂੰ  ਆਇਥੇ ਰੁਕਦੇ ਓਹਨੇ  ਕੀ ਦੇਖਣਾ 
ਬਿਰਖਾਂ ਤੇ ਓਹਦੇ ਪੈਣ ਪਾਏ ਬਰਫ਼ ਦੇ ਗੋਹੜੇ ।

ਘੋੜੇ ਮੇਰੇ ਨਿਕਚੂ ਜਹੇ ਨੂੰ ਅਜਬ ਏ ਲਗਣਾ
ਰੁਕਦਾ ਪਿਆਂ ਮੈ ਨੇੜੇ ਨਾ  ਕੋਈ ਬਹਿਕ ਹਵੇਲੀ 
ਜੰਗਲਾਂ ਤੇ ਜੰਮੀ ਹੋਈ ਝੀਲ ਵਿਚਾਲੇ 
ਵਰ੍ਹੇ  ਦੀ  ਸਭ ਤੋਂ ਸੰਘਣੀ ਸ਼ਾਮ ਢਲੇ ਪਈ । 

ਗਲਤੀ ਤਾਂ ਨਹੀ ਏਥੇ ਜਿਹੜਾਂ ਆਣ ਰੁਕੇ ਹਾਂ
ਪੁਛਣ ਲਈ ਓਹ ਹਿਲਾਂਦਾਂ ਗਲ ਦੀਆਂ ਟੱਲੀਆਂ
ਹੋਰ ਜੇ ਗੂੰਜੇ  ਤਾਂ ਬੱਸ ਪਤਲੀ ਵ਼ਾ ਦੀ ਸ਼ਾਂ-ਸ਼ਾਂ 
ਜਾਂ ਫਿਰ ਗੋਹੜੇ ਬਰਫ ਦੇ ਗਿਰਦੇ ਪੋਲੇ ਪੋਲੇ ।

ਜੰਗਲ ਕਿੰਨੇ ਸੋਹਣੇ ਨੇ, ਗਹਿਰੇ ਸੰਘਣੇ ਚਿਤ ਲੁਭਾਉਣੇ 
ਪਰ ਮੈਂ ਜਾਣਾ  ਜਾ ਕੇ ਕੀਤੇ ਕੌਲ ਨਿਭਾਉਣੇ  
ਤੇ ਸੋਣ ਤੋਂ ਪਹਿਲਾਂ ਮੀਲਾਂ ਲੰਬੇ ਪੰਧ ਮੁਕਾਉਣੇ  
ਤੇ ਸੋਣ ਤੋਂ ਪਹਿਲਾਂ ਮੀਲਾਂ ਲੰਬੇ ਪੰਧ ਮੁਕਾਉਣੇ ।

ਅਨੁਵਾਦ -ਪਵਨ ਗੁਲਾਟੀ 

No comments:

Post a Comment