Sunday, January 19, 2014

Robert Frost;s Road Not Taken

ਅਣਚੁਣੀ ਸੜਕ ------ਰਾਬਰਟ ਫਰੋਸਟ 
ਪੀਲੇ ਜੰਗਲ 'ਚ ਸਨ ਦੋ ਸੜਕਾਂ ਪਾਟਦੀਆਂ 
ਅਫਸੋਸ,  ਮੁਸਾਫ਼ਿਰ ਮੈ ਦੋਵਾਂ ਦਾ ਨਹੀ ਸੀ ਹੋ ਸਕਦਾ 
ਦੇਰ ਤੀਕ  ਖੜੋਤਾ ਇਕ ਵਲ ਰਿਹਾ ਦੇਖਦਾ  ਜਿਥੋ ਤੀਕ ਨਜ਼ਰ ਸੀ ਜਾਂਦੀ 
ਝਾੜੀਆਂ ਵਿਚ ਜਿਥੋ ਇਹ ਮੁੜ ਜਾਂਦੀ ਸੀ ;

ਫਿਰ ਦੂਜੀ ਵਲ ਤਕਿਆ, ਉਨੀ ਹੀ ਮਨਮੋਹਣੀ
ਸ਼ਾਇਦ ਓਸ ਤੌ ਵੀ ਬਹੁਤੀ ਖਿਚ ਪਾਉਂਦੀ 
ਹਰੀ ਕਚੂਰ ਘਾਹ ਵਾਲੀ ਪੈੜਾਂ ਦੀ ਅਭਿਲਾਖੀ 
ਭਾਵੇਂ ਤੁਰਨ ਵਾਲਿਆਂ ਉਸ ਤੇ ਵਿਛਾ ਦਿਤੇ ਸਨ ਘਾਹ ਪੱਤੇ 

ਤੇ ਓਸ ਸੁਭਾ ਦੋਵੇਂ ਸੜਕਾਂ  ਪੱਤਿਆਂ ਨਾਲ ਸੀ ਭਰੀਆਂ 
ਕਦਮਾਂ ਤੋਂ  ਅਣਛੋਹੀਆਂ 
ਓਹ , ਮੈ ਪਹਿਲੀ ਨੂੰ ਕਿਸੇ ਹੋਰ ਦਿਹਾੜੇ ਲਈ ਰਖ ਛਡਿਆ !
ਭਾਵੇਂ ਇਲਮ ਸੀ ਰਾਹ ਰਾਹਾਂ ਨੂੰ ਮਿਲ ਜਾਂਦੇ 
ਸ਼ੱਕ ਸੀ ਮੈਨੂੰ ਫੇਰ ਕਦੇ ਮੁੜ ਵੀ ਪਾਵਾਂਗਾ -

ਹਓਕਾ ਭਰਕੇ ਇਹ ਕੁਝ  ਦੱਸ ਰਿਹਾ ਹੋਵਾਂਗਾ ਕਿਤੇ  ਯੁਗਾਂ ਯੁਗਾਂ ਮਗਰੋਂ 
ਪੀਲੇ ਜੰਗਲ 'ਚ ਸਨ ਦੋ ਸੜਕਾਂ ਪਾਟਦੀਆਂ 
ਤੇ ਮੈਂ -ਸੜਕ ਚੁਣੀ ਇਕ ਜਿਸ ਤੇ ਨਹੀ ਸਨ ਬਹੁਤੇ ਕਦਮ ਪਏ
ਤੇ ਏਸੇ ਗਲ ਨਾਲ ਹੈ ਸਾਰਾ ਫਰਕ਼ ਪਿਆ.
ਅਨੁਵਾਦ -ਪਵਨ ਗੁਲਾਟੀ 

No comments:

Post a Comment