Saturday, February 8, 2014

ਪੀਂਘ  ਸਤਰੰਗੀ 

ਰੰਗ ਅਨੇਕ ਹਨ  ਜ਼ਿੰਦਗੀ ਦੇ
ਸਤਰੰਗੀ ਪੀਂਘ ਦਾ ਕੋਈ  ਬਦਲ ਤਾਂ ਨਹੀਂ
ਕਦੇ ਧੁਪ ਕਦੇ ਛਾਂ
ਕਦੇ ਘਨਘੋਰ ਬਦਲਵਾਈ
ਹਰ ਛਿਣ ਸਰਕੇ ਦੁਮੇਲ ਤੇ ਨਜ਼ਰਾਂ ਟਿਕਾਈ
ਕਦੇ ਤਾਂ ਛਾਏਗੀ ਪੀਂਘ ਸਤਰੰਗੀ
...        ...               ....
ਥੱਕੇ ਮਾਂਦੇ ਆਵਣਾ ਤੇ ਜਾਵਣਾ
ਜਾਗਣਾ ਜਾਂ ਸੋਂਵਣਾ
ਨਜ਼ਰਾਂ 'ਚ ਐਪਰ ਤੈਰਨੀ ਪੀਂਘ ਸਤਰੰਗੀ
ਕੀ ਹੈ ਉਸਦਾ ਰਚਣਮੂਲ
ਕੀ ਹੈ ਉਸਦੀ ਵੇਦਨਾ

ਜ਼ਿੰਦਗੀ ਦਾ ਗਗਨ -ਪਿੰਡਾ
ਲੋਚਦਾ ਹੈ
ਲਹਿਰ ਲਹਿਰ ਪੀਂਘ ਸਤਰੰਗੀ ਦਾ ਫੈਲਣਾ

No comments:

Post a Comment